ਮੰਗਲ ਗ੍ਰਹਿ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੰਗਲ ਗ੍ਰਹਿ : ਇਹ ਗ੍ਰਹਿ ਲਾਲ ਰੰਗ ਦਾ ਬਹੁਤ ਚਮਕ ਵਾਲਾ ਅਤੇ ਸੂਰਜ ਤੋਂ ਦੂਰੀ ਵਿਚ ਚੌਥੇ ਸਥਾਨ ਤੇ ਹੈ। ਇਸ ਦੇ ਪਿਛੇ ਲਾਲ ਖਣਿਜ ਆੱਕਸਾਈਡ ਜ਼ਿਆਦਾ ਮਾਤਰਾ ਵਿਚ ਹਨ ਜੋ ਸੂਰਜ ਦੇ ਪ੍ਰਕਾਸ਼ ਨੂੰ ਲਾਲ ਰੰਗ ਦੇ ਪ੍ਰਕਾਸ਼ ਵਿਚ ਬਦਲ ਦਿੰਦੇ ਹਨ ਇਸ ਲਈ ਇਸ ਦਾ ਰੰਗ ਲਾਲ ਦਿਖਾਈ ਦਿੰਦਾ ਹੈ। ਇਸ ਦਾ ਵਿਆਸ ਪ੍ਰਿਥਵੀ ਦੇ ਅਰਧ ਵਿਆਸ ਤੋਂ ਕੁਝ ਜ਼ਿਆਦਾ ਹੈ। ਇਸ ਦੇ ਦੋ ਉਪਗ੍ਰਹਿ ਵੀ ਹਨ। ਇਕ ਆਂਤਰਿਕ ਉਪਗ੍ਰਹਿ ਅਤੇ ਦੂਜਾ ਬਾਹਰੀ ਉਪਗ੍ਰਹਿ। ਧਰਤੀ ਦੀ ਤਰ੍ਹਾਂ ਹੀ ਮੰਗਲ ਗ੍ਰਹਿ ਉੱਤੇ ਵਾਯੂਮੰਡਲ ਹੈ। ਇਹ ਗ੍ਰਹਿ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦਾ ਕਾਰਤਿਕੇਯ ਨਾਲ ਏਕੀਕਰਨ ਕੀਤਾ ਗਿਆ ਹੈੇ। ਕਿਹਾ ਜਾਂਦਾ ਹੈ ਕਿ ਇਹ ਸ਼ਿਵ ਤੇ ਪ੍ਰਿਥਵੀ ਦਾ ਪੁੱਤਰ ਸੀ। ਇਸ ਲਈ ਇਸ ਨੂੰ ਅੰਗਾਰਕ, ਭੌਮ, ਭੂਮਿ ਪੁੱਤਰ, ਭੁਮਿਜਾ, ਮਹਿ ਸੁਤ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ਿਵ ਦੇ ਪਸੀਨੇ ਤੋਂ ਵੀ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਗਗਨੋਲਮੂਕ, ਆਕਾਸ਼ ਦਾ ਦੀਵਾ, ਲੋਹਿਤ, ਲਾਲ ਨਵਾਰਚਿ, ਨੌਂ ਕਿਰਣਾਂ ਵਾਲਾ, ਚਰ, ਜਾਸੂਸ ਰਿਣਾਂਤਕ, ਰਿਣ ਚੁਕੇਤਾ, ਕਰਜ਼ਦਾਰਾਂ ਦਾ ਸਰਪ੍ਰਸਤ ਵੀ ਕਿਹਾ ਜਾਂਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-16-02-39-22, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 9:93; ਹਿੰ. ਮਿ. ਕੋ. : 429

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.